ਕਲੀਵਲੈਂਡ: ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਸ ਦੀ ਅਮਰੀਕੀ ਜੋੜੀਦਾਰ ਕ੍ਰਿਸਟੀਨਾ ਮਕੇਲ ਨੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਕਲੀਵਲੈਂਡ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਸਾਨੀਆ ਅਤੇ ਮਕੇਲ ਦੀ ਜੋੜੀ ਨੇ ਮਹਿਲਾ ਡਬਲਜ਼ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਜੌਰਜੀਆ ਦੀ ਓਕਸਾਨਾ ਕਲਾਸ਼ਨੀਕੋਵਾ ਅਤੇ ਰੋਮਾਨੀਆ ਦੀ ਆਂਦ੍ਰਿਆ ਮੀਟੂ ਨੂੰ 6-3, 6-2 ਨਾਲ ਹਰਾਇਆ। ਸਾਨੀਆ ਅਤੇ ਮਕੇਲ ਨੇ ਸ਼ੁਰੂ ਤੋਂ ਹੀ ਦਬਦਬਾ ਬਣਾ ਕੇ ਰੱਖਿਆ ਅਤੇ ਆਪਣੀਆਂ ਵਿਰੋਧਣਾਂ ਨੂੰ ਵਾਪਸੀ ਕਰਨ ਦਾ ਮੌਕਾ ਨਾ ਦਿੱਤਾ। -ਪੀਟੀਆਈ