ਬੈਂਕਾਕ: ਭਾਰਤ ਦੇ ਸਮੀਰ ਵਰਮਾ ਤੇ ਸਾਤਵਿਕ-ਪੋਨੱਪਾ ਨੇ ਆਪਣੇ ਮੁਕਾਬਲੇ ਜਿੱਤ ਕੇ ਟੋਇਟਾ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹਾਲਾਂਕਿ ਭਾਰਤ ਦੇ ਹੀ ਐੱਚਐੱਸ ਪ੍ਰਣੋਏ ਆਪਣਾ ਮੁਕਾਬਲਾ ਹਾਰ ਗਏ ਹਨ। ਭਾਰਤ ਦੇ ਸਮੀਰ ਵਰਮਾ ਨੇ ਅੱਜ ਇੱਥੇ ਡੈਨਮਾਰਕ ਦੇ ਰਾਸਮੁਸ ਗੇਮਕੇ ਨੂੰ ਹਰਾ ਕੇ ਟੋਇਟਾ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਵਰਗ ਵਿੱਚ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਬਣਾਈ।
-ਪੀਟੀਆਈ