ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਚਿਨ ਤੇਂਦੁਲਕਰ ਨੂੰ ਕਰੋਨਾ ਕਾਰਨ ਸਾਵਧਾਨੀ ਵਜੋਂ ਅੱਜ ਹਸਪਤਾਲ ਭਰਤੀ ਕਰਵਾਇਆ ਗਿਆ। ਇਹ ਜਾਣਕਾਰੀ ਸਚਿਨ ਨੇ ਟਵਿੱਟਰ ’ਤੇ ਦਿੰਦਿਆਂ ਕਿਹਾ ਕਿ ਡਾਕਟਰਾਂ ਦੀ ਸਲਾਹ ’ਤੇ ਉਸ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ ਪਰ ਉਹ ਪ੍ਰਸੰਸਕਾਂ ਦੀਆਂ ਸ਼ੁਭ ਇੱਛਾਵਾਂ ਨਾਲ ਠੀਕ ਹੈ ਤੇ ਕੁਝ ਦਿਨਾਂ ਬਾਅਦ ਘਰ ਪਰਤ ਆਵੇਗਾ। ਦੱਸਣਯੋਗ ਹੈ ਕਿ ਸਚਿਨ ਨੂੰ 27 ਮਾਰਚ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ ਤੇ ਉਹ ਉਦੋਂ ਤੋਂ ਹੀ ਘਰ ਵਿਚ ਇਕਾਂਤਵਾਸ ਚਲ ਰਿਹਾ ਸੀ। -ਪੀਟੀਆਈ