ਨਵੀਂ ਦਿੱਲੀ, 25 ਜੂਨ
ਖੇਡ ਮੰਤਰਾਲੇ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ 54 ਕੌਮੀ ਖੇਡ ਫੈਡਰੇਸ਼ਨਾਂ (ਐੱਨਐੱਸਐੱਫ) ਨੂੰ ਦਿੱਤੀ ਗਈ ਆਰਜ਼ੀ ਸਾਲਾਨਾ ਮਾਨਤਾ ਵਾਪਸ ਲੈ ਲਈ ਹੈ ਤੇ ਅਦਾਲਤ ਨੇ ਅਗਲੇ ਹੁਕਮਾ ਤੱਕ ਜਿਵੇਂ ਹੈ-ਜਿਥੇ ਹੈ, ਸਥਿਤੀ ਇਵੇਂ ਹੀ ਬਰਕਰਾਰ ਰੱਖਣ ਲਈ ਕਿਹਾ ਹੈ। ਬੁੱਧਵਾਰ ਨੂੰ ਅਦਾਲਤ ਨੇ ਕਿਹਾ ਸੀ ਕਿ ਮੰਤਰਾਲੇ ਨੇ ਆਪਣੇ 7 ਫਰਵਰੀ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਅਤੇ ਅਦਾਲਤ ਨੂੰ ਪਹਿਲਾਂ ਤੋਂ ਦੱਸੇ ਬਿਨਾਂ ਹੀ ਫੈਸਲਾ ਲਿਆ।