ਦੁਬਈ: ਆਈਸੀਸੀ ਦੀ ਸਾਲਾਨਾ ਟੀ-20 ਦਰਜਾਬੰਦੀ ਵਿੱਚ ਭਾਰਤ ਦੂਸਰੇ ਸਥਾਨ ’ਤੇ ਬਰਕਰਾਰ ਹੈ ਪਰ ਇੱਕ ਰੋਜ਼ਾ ਮੈਚਾਂ ਵਿੱਚ ਇੱਕ ਸਥਾਨ ਹੇਠਾਂ ਤੀਜੇ ਨੰਬਰ ’ਤੇ ਖਿਸਕ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੀ-20 ਦਰਜਾਬੰਦੀ ਵਿੱਚ ਇੰਗਲੈਂਡ 277 ਅੰਕਾਂ ਨਾਲ ਸਿਖਰ ’ਤੇ ਹੈ ਜਦਿਕ ਭਾਰਤ ਉਸ ਤੋਂ ਪੰਜ ਅੰਕ ਪਿੱਛੇ ਹੈ। ਇੱਕ ਰੋਜ਼ਾ ਮੈਚਾਂ ਦੀ ਦਰਜਾਬੰਦੀ ਵਿੱਚ ਨਿਊਜ਼ੀਲੈਂਡ 121 ਅੰਕਾਂ ਨਾਲ ਪਹਿਲੇ, ਆਸਟਰੇਲੀਆ (118) ਦੂਜੇ ਅਤੇ ਭਾਰਤ (115) ਤੀਜੇ ਸਥਾਨ ’ਤੇ ਹੈ। -ਪੀਟੀਆਈ