ਟੋਕੀਓ: ਭਾਰਤੀ ਤੀਰਅੰਦਾਜ਼ ਰਾਕੇਸ਼ ਕੁਮਾਰ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪੈਰਾਲੰਪਿਕ ਖੇਡਾਂ ਵਿੱਚ ਪ੍ਰੀ-ਕੁਆਰਟਰ ਫਾਈਨਲ ਵਿੱਚ ਦਾਖ਼ਲਾ ਪਾ ਲਿਆ ਹੈ, ਜਦੋਂਕਿ ਸ਼ਾਮ ਸੁੰਦਰ ਦੂਜੇ ਦੌਰ ਵਿੱਚੋਂ ਬਾਹਰ ਹੋ ਗਏ ਹਨ। ਰਾਕੇਸ਼ ਨੇ ਹਾਂਗਕਾਂਗ ਦੇ ਕਾ ਚੁਇਨ ਇੰਗਾਈ ਨੂੰ 13 ਅੰਕਾਂ ਨਾਲ ਹਰਾਇਆ। ਹੁਣ ਉਨ੍ਹਾਂ ਦਾ ਮੁਕਾਬਲਾ ਮਰੀਅਨ ਮਾਰੇਕਾਕਾ ਨਾਲ ਹੋਵੇਗਾ ਜੋ ਸਲੋਵਾਕੀਆ ਵੱਲੋਂ ਦੋ ਵਾਰ ਪੈਰਾਲੰਪਿਕ ਖੇਡ ਚੁੱਕੇ ਹਨ। -ਪੀਟੀਆਈ