ਰਵੇਲ ਸਿੰਘ ਭਿੰਡਰ
ਪਟਿਆਲਾ, 4 ਅਪਰੈਲ
ਇੱਥੇ ਪੋਲੋ ਗਰਾਊਂਡ ਵਿਚ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਵਾਲੀਬਾਲ ਚੈਂਪੀਅਨਸ਼ਿਪ (ਸੀਨੀਅਰ ਵਰਗ) ਲੜਕੇ/ਲੜਕੀਆਂ ਅੱਜ ਸਮਾਪਤ ਹੋ ਗਈ। ਸਮਾਪਤੀ ਮੌਕੇ ਅੱਜ ਮੁੱਖ ਮਹਿਮਾਨ ਵਜੋਂ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਟਰਾਫੀਆਂ ਅਤੇ ਨਕਦ ਇਨਾਮਾਂ ਦੀ ਵੰਡ ਕੀਤੀ।
ਇਸ ਦੋ ਰੋਜ਼ਾ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਪਟਿਆਲੇ ਦੀਆਂ 22 ਟੀਮਾਂ (ਲੜਕੇ/ਲੜਕੀਆਂ) ਨੇ ਹਿੱਸਾ ਲਿਆ। ਫਾਈਨਲ ਮੈਚ ਪੰਜਾਬੀ ਯੂਨੀਵਰਸਿਟੀ ਕੋਚਿੰਗ ਸੈਂਟਰ (ਲੜਕੇ) ਅਤੇ ਖ਼ਾਲਸਾ ਕਾਲਜ ਕੋਚਿੰਗ ਸੈਂਟਰ (ਲੜਕੇ) ਟੀਮਾਂ ਦਰਮਿਆਨ ਹੋਇਆ। ਇਸ ਵਿੱਚ ਪੰਜਾਬੀ ਯੂਨੀਵਰਸਿਟੀ ਕੋਚਿੰਗ ਸੈਂਟਰ (ਲੜਕਿਆਂ) ਨੇ ਖਾਲਸਾ ਕਾਲਜ ਕੋਚਿੰਗ ਸੈਂਟਰ (ਲੜਕਿਆਂ) ਨੂੰ ਹਰਾ ਕੇ (3-1 ਨਾਲ) ਜਿੱਤ ਹਾਸਲ ਕੀਤੀ। ਇਸ ਜੇਤੂ ਟੀਮ ਨੂੰ 10,000 ਰੁਪਏ ਨਕਦ ਸਣੇ ਟਰਾਫੀ ਦਿੱਤੀ ਗਈ। ਖ਼ਾਲਸਾ ਕਾਲਜ ਪਟਿਆਲਾ ਟੀਮ (ਲੜਕਿਆਂ) ਨੂੰ ਦੂਜੇ ਸਥਾਨ ’ਤੇ ਰਹਿਣ ਸਦਕਾ 7000 ਰੁਪਏ ਨਕਦ ਇਨਾਮ ਸਣੇ ਟਰਾਫੀ ਦਿੱਤੀ ਗਈ। ਚੁੱਪਕੀ ਕਾਲਜ, ਜ਼ਿਲ੍ਹਾ ਪਟਿਆਲਾ (ਲੜਕਿਆਂ) ਨੂੰ ਤੀਜਾ ਇਨਾਮ 5,000 ਰੁਪਏ ਨਕਦ ਸਣੇ ਟਰਾਫੀ ਦਿੱਤੀ ਗਈ।
ਇਸ ਤੋਂ ਇਲਾਵਾ ਪਹਿਲੇ ਦਰਜੇ ਤੇ ਦੂਜੇ ਦਰਜੇ ’ਤੇ ਆਉਣ ਵਾਲੀਆਂ ਟੀਮਾਂ ਦੇ ਸਾਰੇ ਖਿਡਾਰੀਆਂ ਨੂੰ ਬੂਟ, ਨੈੱਟ, ਵਾਲੀਬਾਲਾਂ ਨਾਲ ਸਨਮਾਨਿਆ ਗਿਆ।