ਨਵੀਂ ਦਿੱਲੀ: ਓਲੰਪਿਕ ਵਿੱਚ ਦੋ ਵਾਰ ਸੋਨ ਤਗਮਾ ਜਿੱਤਣ ਵਾਲੀਆਂ ਹਾਕੀ ਟੀਮਾਂ ਦਾ ਹਿੱਸਾ ਰਹੇ ਕੇਸ਼ਵ ਦੱਤ (95) ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। 29 ਦਸਬੰਰ 1925 ਨੂੰ ਲਾਹੌਰ ਵਿੱਚ ਜਨਮੇ ਦੱਤ ਨੇ ਕੋਲਕਾਤਾ ਦੇ ਸੰਤੋਸ਼ਪੁਰ ਵਿੱਚ ਬੀਤੀ ਦੇਰ ਰਾਤ 12:30 ਵਜੇ ਆਖਰੀ ਸਾਹ ਲਿਆ। ਉਹ 1948 ਓਲੰਪਿਕ ਵਿੱਚ ਭਾਰਤੀ ਟੀਮ ਦਾ ਹਿੱਸਾ ਸਨ, ਜਿਸ ਵਿੱਚ ਭਾਰਤ ਨੇ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਮੇਜ਼ਬਾਨ ਟੀਮ ਬਰਤਾਨੀਆ ਨੂੰ 4-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਸੀ। -ਪੀਟੀਆਈ