ਮੁੰਬਈ, 20 ਅਪਰੈਲ
ਮਹਾਰਾਸ਼ਟਰ ਦੇ ਸਤਾਰਾ ਦੀ ਪ੍ਰਿਅੰਕਾ ਮੋਹਿਤੇ ਵਿਸ਼ਵ ਦੀ 10ਵੀਂ ਸਭ ਤੋਂ ਉਚੀ ਪਹਾੜੀ ਮਾਊਂਟ ਅੰਨਪੂਰਨਾ ਦੀ ਚੋਟੀ ਸਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਸ 28 ਸਾਲਾ ਪਰਬਤਾਰੋਹੀ ਦੀ ਇਸ ਪ੍ਰਾਪਤੀ ਬਾਰੇ ਜਾਣਕਾਰੀ ਕਿਰਨ ਮਜੂਮਦਾਰ ਨੇ ਟਵੀਟ ਕਰ ਕੇ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਿਅੰਕਾ ਨੇ 8091 ਮੀਟਰ ਉਚੀ ਚੋਟੀ ਨੂੰ 16 ਅਪਰੈਲ ਨੂੰ ਦੁਪਹਿਰ ਵੇਲੇ ਸਰ ਕੀਤਾ। ਦੱਸਣਯੋਗ ਹੈ ਕਿ ਮਾਊਂਟ ਅੰਨਪੂਰਨਾ ਹਿਮਾਲਿਆ ਦੀ ਚੋਟੀ ਹੈ ਜੋ ਨੇਪਾਲ ਵਿਚ ਸਥਿਤ ਹੈ। ਪ੍ਰਿਅੰਕਾ ਨੇ ਸਾਲ 2013 ਵਿਚ ਦੁਨੀਆ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ, 2018 ਵਿਚ ਮਾਊਂਟ ਲਹੋਤਸੇ ਤੇ 2016 ਵਿਚ ਮਾਊਂਟ ਮਕਾਲੂ ਤੇ ਮਾਊਂਟ ਕਿਲਿਮੰਜ਼ਾਰੋ ’ਤੇ ਵੀ ਸਫਲਤਾ ਨਾਲ ਚੜ੍ਹਾਈ ਕੀਤੀ ਹੈ।