ਆਈਪੀਐੱਲ ਦੀ ਗ਼ਲਤ ਟਾਈਮਿੰਗ ਕਾਰਨ ਜ਼ਖ਼ਮੀ ਹੋ ਰਹੇ ਨੇ ਖਿਡਾਰੀ: ਲੈਂਗਰ

ਆਈਪੀਐੱਲ ਦੀ ਗ਼ਲਤ ਟਾਈਮਿੰਗ ਕਾਰਨ ਜ਼ਖ਼ਮੀ ਹੋ ਰਹੇ ਨੇ ਖਿਡਾਰੀ: ਲੈਂਗਰ

ਬ੍ਰਿਸਬਨ: ਆਸਟਰੇਲੀਆ ਦੇ ਕ੍ਰਿਕਟ ਕੋਚ ਜਸਟਿਨ ਲੈਂਗਰ ਨੇ ਪਿਛਲੇ ਆਈਪੀਐੱਲ ਸੈਸ਼ਨ ਦੀ ਟਾਈਮਿੰਗ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਮੌਜੂਦਾ ਲੜੀ ਵਿੱਚ ਭਾਰਤ ਅਤੇ ਆਸਟਰੇਲੀਆ ਦੇ ਇੰਨੇ ਖਿਡਾਰੀਆਂ ਦਾ ਜ਼ਖ਼ਮੀ ਹੋਣਾ, ਇਸ ਲੀਗ ਦੀ ਵੀ ਦੇਣ ਹੋ ਸਕਦੀ ਹੈ। ਲੈਂਗਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਸ ਲੜੀ ਵਿੱਚ ਜ਼ਖ਼ਮੀ ਖਿਡਾਰੀਆਂ ਦੀ ਸੂਚੀ ਲੰਮੀ ਹੈ। ਮੈਨੂੰ ਲੱਗਦਾ ਹੈ ਕਿ ਆਈਪੀਐੱਲ 2020 ਦੀ ਟਾਈਮਿੰਗ ਸਹੀ ਨਹੀਂ ਸੀ। ਖਾਸ ਤੌਰ ’ਤੇ ਇੰਨੀ ਵੱਡੀ ਲੜੀ ਤੋਂ ਪਹਿਲਾਂ ਤਾਂ ਬਿਲਕੁਲ ਹੀ ਨਹੀਂ।’’ ਉਨ੍ਹਾਂ ਕਿਹਾ, ‘‘ਦੋਹਾਂ ਟੀਮਾਂ ’ਚ ਕਾਫੀ ਖਿਡਾਰੀ ਜ਼ਖ਼ਮੀ ਹਨ। ਇਹ ਲੀਗ ਦਾ ਅਸਰ ਵੀ ਹੋ ਸਕਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਦੀ ਸਮੀਖਿਆ ਕੀਤੀ ਜਾਵੇਗੀ।’’
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All