ਨਵੀਂ ਦਿੱਲੀ, 15 ਦਸੰਬਰ
ਇੰਡੀਆ ਜੂਨੀਅਰਜ਼ ਨੇ ਖੇਲੋ ਇੰਡੀਆ ਅੰਡਰ-21 ਮਹਿਲਾ ਹਾਕੀ ਲੀਗ ਦੇ ਮੈਚ ਵਿਚ ‘ਸਾਈ’ ਬੀ ਦੀ ਟੀਮ ਨੂੰ 6-0 ਨਾਲ ਹਰਾ ਦਿੱਤਾ। ਇੰਡੀਆ ਜੂਨੀਅਰਜ਼ ਲਈ ਦੀਪਿਕਾ ਨੇ ਚਾਰ ਗੋਲ ਕੀਤੇ। ਗਰੁੱਪ ‘ਏ’ ਦੇ ਇਕ ਹੋਰ ਮੈਚ ਵਿਚ ਅੰਜਲੀ ਪੰਵਾਰ ਨੇ ਖਾਲਸਾ ਹਾਕੀ ਅਕਾਦਮੀ ਅੰਮ੍ਰਿਤਸਰ ਲਈ ਪੰਜ ਗੋਲ ਕੀਤੇ ਤੇ ਟੀਮ ਨੇ ਮੁੰਬਈ ਸਕੂਲ ਖੇਡ ਐਸੋਸੀਏਸ਼ਨ ਨੂੰ 15-0 ਨਾਲ ਹਰਾਇਆ। ਉੜੀਸਾ ਨੇਵਲ ਟਾਟਾ ਹਾਈ ਪਰਫਾਰਮੈਂਸ ਕੇਂਦਰ ਭੁਬਨੇਸ਼ਵਰ ਨੇ ਰਾਜਾ ਕਰਣ ਹਾਕੀ ਅਕਾਦਮੀ ਕਰਨਾਲ ਨੂੰ 1-0 ਨਾਲ ਹਰਾਇਆ। ਗਰੁੱਪ ਬੀ ਦੇ ਇਕ ਮੈਚ ਵਿਚ ਸਾਈ ‘ਏ’ ਦੀ ਟੀਮ ਨੇ ਉੜੀਸਾ ਸਪੋਰਟਸ ਹੋਸਟਲ ਭੁਬਨੇਸ਼ਵਰ ਦੀ ਟੀਮ ਨੂੰ 7-1 ਨਾਲ ਹਰਾਇਆ। -ਪੀਟੀਆਈ