ਨਵੀਂ ਦਿੱਲੀ: ਦੇਸ਼ ਦੀ ਮਹਿਲਾ ਫੁਟਬਾਲ ਟੀਮ ਨੂੰ 2027 ਫੀਫਾ ਵਿਸ਼ਵ ਕੱਪ ਲਈ ਭੇਜਣ ਸਬੰਧੀ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਵੱਲੋਂ ਬਣਾਈ ਗਈ ਯੋਜਨਾ ਨੂੰ ਖੇਡ ਮੰਤਰਾਲੇ ਅਤੇ ਸਾਈ ਨੇ ਸਮਰਥਨ ਦਿੱਤਾ ਹੈ। ਫੁਟਬਾਲ ਫੈਡਰੇਸ਼ਨ ਦੇ ਅਧਿਕਾਰੀ ਪ੍ਰਫੁਲ ਪਟੇਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕੌਮੀ ਮਹਿਲਾ ਟੀਮ ਪੁਰਸ਼ ਟੀਮ ਤੋਂ ਪਹਿਲਾਂ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਸਕਦੀ ਹੈ ਪਰ ਉਨ੍ਹਾਂ ਦੀ ਖੇਡ ’ਤੇ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਫੈਡਰੇਸ਼ਨ ਦੇ ਜਨਰਲ ਸਕੱਤਰ ਕੁਸ਼ਲ ਦਾਸ ਨੇ ਕਿਹਾ, ‘‘ਅਸੀਂ 2027 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਸਬੰਧੀ ਮੌਜੂਦਾ ਅੰਡਰ-18 ਮਹਿਲਾ ਖਿਡਾਰਨਾਂ ਲਈ ਯੋਜਨਾ ਬਣਾਈ ਹੈ। ਖੇਡ ਮੰਤਰਾਲੇ ਅਤੇ ਸਾਈ ਨੇ ਸਾਡੀ ਯੋਜਨਾ ਦਾ ਸਮਰਥਨ ਕੀਤਾ ਹੈ, ਜਿਸ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।’’ -ਪੀਟੀਆਈ