ਦੁਬਈ, 24 ਜਨਵਰੀ
ਪਾਕਿਸਤਾਨ ਦਾ ਕਪਤਾਨ ਬਾਬਰ ਆਜ਼ਮ ਪਿਛਲੇ ਸਾਲ ਛੇ ਮੈਚਾਂ ਵਿੱਚ 67.50 ਦੀ ਔਸਤ ਨਾਲ 405 ਦੌੜਾਂ ਬਣਾਉਣ ’ਤੇ ਆਈਸੀਸੀ ਵਨਡੇਅ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ। ਆਜ਼ਮ ਨੇ ਪਾਕਿਸਤਾਨ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ 2-1 ਦੀ ਜਿੱਤ ਦਿਵਾਈ ਤੇ ਉਸ ਨੇ 228 ਦੌੜਾਂ ਬਣਾਈਆਂ। ਉਹ ਦੋਵੇਂ ਮੈਚਾਂ ਵਿੱਚ ਸਰਵੋਤਮ ਖਿਡਾਰੀ ਵੀ ਚੁਣਿਆ ਗਿਆ।