ਰਾਵਲਪਿੰਡੀ: ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਦੂਜੇ ਟੈਸਟ ਮੈਚ ਵਿਚ 95 ਦੌੜਾਂ ਨਾਲ ਹਰਾ ਕੇ ਲੜੀ 2-0 ਨਾਲ ਜਿੱਤ ਲਈ ਹੈ। ਦੱਖਣੀ ਅਫਰੀਕਾ ਵਲੋਂ ਐਡਨ ਮਾਰਕਰਮ ਨੇ 108 ਤੇ ਤੇਂਬਾ ਬਾਵੁਮਾ ਨੇ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਦਿਆਂ ਪੰਜਵੇਂ ਦਿਨ ਦੱਖਣੀ ਅਫਰੀਕਾ ਦੀਆਂ ਆਸਾਂ ਜਗਾਈ ਰੱਖੀਆਂ ਪਰ ਹਸਨ ਨੇ ਨਵੀਂ ਗੇਂਦ ਨਾਲ ਦੋ ਵਿਕਟਾਂ ਹਾਸਲ ਕਰ ਕੇ ਪਾਕਿਸਤਾਨ ਨੂੰ ਜਿੱਤ ਦਿਵਾਈ। ਪਾਕਿਸਤਾਨ ਨੇ ਪਹਿਲੀ ਪਾਰੀ ਵਿਚ 272 ਤੇ ਦੂਜੀ ਪਾਰੀ ਵਿਚ 298 ਦੌੜਾਂ ਬਣਾਈਆਂ ਜਦਕਿ ਦੱਖਣੀ ਅਫਰੀਕੀ ਟੀਮ ਕ੍ਰਮਵਾਰ 201 ਤੇ 274 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਵਲੋਂ ਪਹਿਲਾ ਮੈਚ ਖੇਡ ਰਹੇ ਹਸਨ ਅਲੀ ਨੇ 10 ਵਿਕਟਾਂ ਹਾਸਲ ਕੀਤੀਆਂ। -ਏਪੀ