ਮੈਲਬਰਨ, 26 ਦਸੰਬਰ
ਭਾਰਤ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਆਸਟਰੇਲੀਆ ਪਹਿਲੀ ਪਾਰੀ ਵਿਚ 195 ਦੌੜਾਂ ’ਤੇ ਆਊਟ ਹੋ ਗਿਆ। ਆਸਟਰੇਲੀਆ ਲਈ ਮਾਰਨਸ ਲਾਬੂਸ਼ੇਨ ਨੇ ਸਭ ਤੋਂ ਵੱਧ 48 ਦੌੜਾਂ ਬਣਾਈਆਂ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਚਾਰ ਅਤੇ ਆਰ. ਅਸ਼ਵਿਨ ਨੇ ਤਿੰਨ ਵਿਕਟਾਂ ਲਈਆਂ। ਇਸ ਦੌਰਾਨ ਭਾਰਤ ਨੇ ਅੱਜ ਦੀ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ ਵਿੱਚ ਇਕ ਵਿਕਟ ਗੁਆ ਕੇ 36 ਦੌੜਾਂ ਬਣਾ ਲਈਆਂ ਸਨ।