ਟੋਕੀਓ, 31 ਜੁਲਾਈਸਟ੍ਰਾਈਕਰ ਵੰਦਨਾ ਕਟਾਰੀਆ ਦੀ ਇਤਿਹਾਸਕ ਹੈਟ੍ਰਿਕ ਦੀ ਮਦਦ ਨਾਲ ਭਾਰਤ ਨੇ ਦੱਖਣੀ ਅਫਰੀਕਾ ਟੀਮ ਨੂੰ ‘ਕਰੋ ਜਾਂ ਮਰੋ’ ਮੈਚ ਵਿੱਚ 4-3 ਨਾਲ ਹਰਾ ਕੇ ਟੋਕੀਓ ਓਲੰਪਿਕਸ ਦੇ ਕੁਆਰਟਰ ਫਾਈਨਲ ਵਿੱਚ ਦਾਖਲ ਹੋਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਵੰਦਨਾ ਨੇ ਚੌਥੇ, 17 ਵੇਂ ਅਤੇ 49ਵੇਂ ਮਿੰਟ ਵਿੱਚ ਗੋਲ ਕੀਤੇ। ਉਹ ਓਲੰਪਿਕ ਇਤਿਹਾਸ ਵਿੱਚ ਹੈਟ੍ਰਿਕ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ। ਨੇਹਾ ਗੋਇਲ ਨੇ 32ਵੇਂ ਮਿੰਟ ਵਿੱਚ ਗੋਲ ਕੀਤਾ। ਦੱਖਣੀ ਅਫਰੀਕਾ ਲਈ ਟੈਰਿਨ ਗਲਾਸਬੀ (15ਵੇਂ), ਕਪਤਾਨ ਐਰਿਨ ਹੰਟਰ (30ਵੇਂ) ਅਤੇ ਮੈਰੀਜੇਨ ਮਰਾਇਸਨ (39ਵੇਂ) ਨੇ ਗੋਲ ਕੀਤੇ। ਭਾਰਤ ਨੇ ਗਰੁੱਪ ਪੜਾਅ ਵਿੱਚ ਪਹਿਲੇ ਤਿੰਨ ਮੈਚ ਹਾਰਨ ਤੋਂ ਬਾਅਦ ਆਖਰੀ ਦੋ ਮੈਚ ਜਿੱਤੇ। ਭਾਰਤੀ ਨੂੰ ਹੁਣ ਪ੍ਰਾਰਥਨਾ ਕਰਨੀ ਪਵੇਗੀ ਕਿ ਬਰਤਾਨੀਆਂ ਗਰੁੱਪ ਏ ਦੇ ਆਖਰੀ ਪੂਲ ਮੈਚ ਵਿੱਚ ਆਇਰਲੈਂਡ ਨੂੰ ਹਰਾਏ ਜਾਂ ਡਰਾਅ ਖੇਡੇ। ਹਰੇਕ ਪੂਲ ਵਿੱਚੋਂ ਸਿਖਰਲੀਆਂ ਦੀਆਂ ਚਾਰ ਟੀਮਾਂ ਨਾਕਆਊਟ ਗੇੜ ਵਿੱਚ ਖੇਡਣਗੀਆਂ।