ਟੋਕੀਓ, 4 ਅਗਸਤ
ਭਾਰਤੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਰੈਪੇਚੇਜ਼ ਦੌਰ ਰਾਹੀਂ ਟੋਕੀਓ ੳਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ। ਉਹ ਪਹਿਲੇ ਦੌਰ ਵਿੱਚ ਬੇਲਾਰੂਸ ਦੀ ਪਹਿਲਵਾਨ ਇਰਿਨਾ ਕੁਰਾਚਿਕਿਨਾ ਤੋਂ ਹਾਰ ਗਈ ਸੀ ਤੇ ਇਰਿਨਾ ਹੁਣ ਟੋਕੀਓ ੳਲੰਪਿਕਸ ਦੇ ਫਾਈਨਲ ਮੁਕਾਬਲੇ ਵਿੱਚ ਪਹੁੰਚ ਗਈ ਹੈ। -ਏਜੰਸੀ