ਟੋਕੀਓ, 23 ਜੁਲਾਈ
ਮਾਣਮੱਤੇ ਇਤਿਹਾਸ ਵਾਲੀ ਤੇ ਮੌਜੂਦਾ ਸਮੇਂ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਪੁਰਸ਼ ਹਾਕੀ ਟੀਮ ਭਲਕੇ ਸ਼ਨਿਚਰਵਰ ਨੂੰ ਓਲੰਪਿਕਸ ਵਿੱਚ ਆਪਣੇ ਗੁਰੱਪ ਏ ਦੇ ਪਹਿਲੇ ਮੈਚ ਦੌਰਾਨ ਨਿਊਜ਼ੀਲੈਂਡ ਨਾਲ ਭਿੜੇਗੀ। ਭਾਰਤੀ ਟੀਮ ਦਾ ਇਸ ਵੇਲੇ ਵਿਸ਼ਵ ਦਰਜਾ ਚੌਥਾ ਹੈ। ਇਸ ਦੌਰਾਨ ਭਾਰਤੀ ਮਹਿਲਾ ਹਾਕੀ ਟੀਮ ਵੀ ਭਲਕੇ ਓਲੰਪਿਕਸ ਵਿੱਚ ਆਪਣੇ ਸਫਰ ਦੀ ਸ਼ੁਰੂਆਤ ਕਰੇਗੀ ਪਰ ਉਸ ਦੀ ਪਹਿਲੀ ਟੱਕਰ ਦੁਨੀਆ ਦੀ ਨੰਬਰ ਇਕ ਟੀਮ ਨੀਦਰਲੈਂਡਜ਼ ਨਾਲ ਹੈ। ਭਾਰਤੀ ਟੀਮ ਦੀ ਵਿਸ਼ਵ ਦਰਜਾਬੰਦੀ ਦਸਵੀਂ ਹੈ। ਇਸ ਟੀਮ ਦਾ ਪਹਿਲਾ ਟੀਚਾ ਕੁਆਰਟਰਫਾਈਨਜ਼ ਵਿੱਚ ਪੁੱਜਣ ਦਾ ਹੈ।