ਕੋਲੰਬੋ:
ਭਾਰਤ ਅਤੇ ਸ੍ਰੀਲੰਕਾ ਖ਼ਿਲਾਫ਼ ਇੱਕ-ਰੋਜ਼ਾ ਕ੍ਰਿਕਟ ਲੜੀ ਦਾ ਪਹਿਲਾ ਮੁਕਾਬਲਾ ਇੱਥੇ ਭਲਕੇ 18 ਜੁਲਾਈ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਵਿੱਚ ਭਾਵੇਂ ਕੋਈ ਸਟਾਰ ਖਿਡਾਰੀ ਨਹੀਂ ਹੈ ਪਰ ਟੀਮ ਦੇ ਯੁਵਾ ਖਿਡਾਰੀ ਟੀ-20 ਵਿਸ਼ਵ ਕੱਪ ਟੀਮ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁਣਗੇ। ਸ੍ਰੀਲੰਕਾ ਨੇ ਦਾਸੁਨ ਸ਼ਨਾਕਾ ਨੂੰ ਪਹਿਲੀ ਵਾਰ ਕਪਤਾਨੀ ਦਿੱਤੀ ਹੈ। ਧਨੰਜੈ ਡੀਸਿਲਵਾ ਅਤੇ ਤੇਜ਼ ਗੇਂਦਬਾਜ਼ ਦਿਸ਼ਮੰਥਾ ਚਮੀਰਾ ਨੂੰ ਛੱਡ ਕੇ ਸ੍ਰੀਲੰਕਾ ਦਾ ਕੋਈ ਵੀ ਅਜਿਹਾ ਖਿਡਾਰੀ ਨਜ਼ਰ ਨਹੀਂ ਆਉਂਦਾ, ਜੋ ਸ਼ਿਖਰ ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਚੁਣੌਤੀ ਦੇ ਸਕੇ। ਭਾਰਤੀ ਟੀਮ ਵਿੱਚ ਪ੍ਰਿਥਵੀ ਸ਼ਾਅ, ਧਵਨ, ਹਾਰਦਿਕ ਪਾਂਡਿਆ ਅਤੇ ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਪੱਕੀ ਲੱਗ ਰਹੀ ਹੈ, ਬਾਕੀ ਸਥਾਨਾਂ ਲਈ ਇੱਕ ਤੋਂ ਵੱਧ ਦਾਅਵੇਦਾਰ ਹਨ।
-ਪੀਟੀਆਈ