ਨਵੀਂ ਦਿੱਲੀ: ਭਾਰਤੀ ਰਾਸ਼ਟਰੀ ਰਾਈਫਲ ਸੰਘ (ਐਨਆਰਏਆਈ) ਨੇ ਨਿਸ਼ਾਨੇਬਾਜ਼ੀ ਖੇਡ ਦੇ ਮੋਬਾਈਲ ਰੂਪ ਨੂੰ ਤਿਆਰ ਕਰਨ ਲਈ ਆਨਲਾਈਨ ਗੇਮ ਮੰਚ ਮੋਬਾਈਲ ਪ੍ਰੀਮੀਅਰ ਲੀਗ (ਐਮਪੀਐਲ) ਨਾਲ ਸਾਂਝੇਦਾਰੀ ਕਾਇਮ ਕੀਤੀ ਹੈ। ਐਨਆਰਏਆਈ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਇਸ ਨਾਲ ਵਰਚੁਅਲ ਦੁਨੀਆਂ ਤੋਂ ਬਾਹਰ ਅਸਲੀ ਖੇਡ ਲਈ ਲੋਕਾਂ ਵਿਚ ਰੁਚੀ ਜਗਾਉਣ ਵਿੱਚ ਮਦਦ ਮਿਲੇਗੀ। ਇਸ ਖੇਡ ਨੂੰ 15 ਅਗਸਤ ਨੂੰ ਜਾਰੀ ਕੀਤੇ ਜਾਣ ਉਮੀਦ ਹੈ। ਇਹ ਅਹਿੰਸਕ ਗੇਮ ਹੋਵੇਗੀ। ਇਸ ਨੂੰ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ ਦੀ ਸ਼ੈਲੀ ਅਨੁਸਾਰ ਨਿਯਮ ਤੇ ਰੂਪ ਦਿੱਤਾ ਜਾਵੇਗਾ। ਕਰੋਨਾ ਕਾਰਨ ਜੇ ਸੰਭਵ ਹੋਇਆ ਤਾਂ ਐਨਆਰਏਆਈ 15 ਅਗਸਤ ਸੁਤੰਤਰਤਾ ਦਿਵਸ ਦੇ ਆਸਪਾਸ ਹਾਈਬ੍ਰਿਡ ਟੂਰਨਾਮੈਂਟ ਦਾ ਪ੍ਰਬੰਧ ਕਰੇਗਾ। ਇਸ ਦੌਰਾਨ ਬਿਹਤਰੀਨ ਨਿਸ਼ਾਨੇਬਾਜ਼ਾਂ ਦੀ ਚੋਣ ਕੀਤੀ ਜਾਵੇਗੀ ਜਿਨ੍ਹਾਂ ਨੂੰ ਭਾਰਤ ਦੇ ਨਿਸ਼ਾਨੇਬਾਜ਼ੀ ਦੇ ਚੈਂਪੀਅਨ ਟ੍ਰੇਨਿੰਗ ਦੇਣਗੇ। -ਪੀਟੀਆਈ