ਵਿੰਬਲਡਨ, 10 ਜੁਲਾਈ
ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਪਹਿਲਾ ਸੈੱਟ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕਰਦੇ ਹੋਏ ਵਿੰਬਲਡਨ ਟੈਨਿਸ ਦੇ ਫਾਈਨਲ ਮੈਚ ਵਿੱਚ ਐਤਵਾਰ ਨੂੰ ਨਿਕ ਕਿਗ੍ਰਿਓਸ ਨੂੰ ਮਾਤ ਦੇ ਕੇ ਇਸ ਟੂਰਨਾਮੈਂਟ ਵਿੱਚ ਆਪਣਾ ਸੱਤਵਾਂ ਖ਼ਿਤਾਬ ਜਿੱਤਿਆ ਹੈ। ਸਰਬੀਆ ਦੇ ਇਸ ਖਿਡਾਰੀ ਨੇ ਆਸਟਰੇਲੀਆ ਦੇ ਖਿਡਾਰੀ ਨੂੰ 4-6, 6-3, 6-4, 7-6 ਦੇ ਸਕੋਰ ਨਾਲ ਮਾਤ ਦਿੱਤੀ। ਇਸ ਤਰ੍ਹਾਂ ਨੋਵਾਕ ਜੋਕੋਵਿਚ ਨੇ ਇਸ ਗਰੈਂਡ ਸਲੈਮ ਵਿੱਚ ਲਗਾਤਾਰ 28ਵੀਂ ਸਫਲਤਾ ਦਰਜ ਕੀਤੀ ਹੈ। ਉਨ੍ਹਾਂ ਨੇ 21ਵਾਂ ਗਰੈਂਡ ਸਲੈਮ ਖ਼ਿਤਾਬ ਆਪਣੇ ਨਾਮ ਕੀਤਾ ਹੈ। -ਪੀਟੀਆਈ