ਨਵੀਂ ਦਿੱਲੀ:
ਬੈਡਮਿੰਟਨ ਫੈਡਰੇਸ਼ਨ ਆਫ ਇੰਡੀਆ ਨੇ ਖਿਡਾਰੀ ਬੀ ਸਾਈ ਪ੍ਰਨੀਤ ਤੇ ਕਿੰਦਾਬੀ ਸ੍ਰੀਕਾਂਤ ਨੂੰ ਰਾਜੀਵ ਗਾਂਧੀ ਖੇਲ ਰਤਨ ਲਈ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਤਿੰਨ ਹੋਰ ਖਿਡਾਰੀਆਂ ਨੂੰ ਅਰਜਨ ਐਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਹੈ। ਪ੍ਰਨੀਤ ਨੇ 2019 ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ ਤੇ ਉਹ ਟੋਕੀਓ ਖੇਡਾਂ ਲਈ ਕੁਆਲੀਫਾਈ ਕਰਨ ਵਾਲਾ ਇਕੱਲਾ ਬੈਡਮਿੰਟਨ ਖਿਡਾਰੀ ਹੈ। ਦੂਜੇ ਪਾਸੇ ਸ੍ਰੀਕਾਂਤ ਭਾਵੇਂ ਹਾਲੇ ਲੈਅ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹੈ ਪਰ ਉਸ ਨੇ ਸਾਲ 2017 ਵਿੱਚ ਚਾਰ ਖਿਤਾਬ ਜਿੱਤੇ ਸਨ। ਐਸੋਸੀਏਸ਼ਨ ਨੇ ਐਚ ਐਚ ਪ੍ਰਣਾਏ, ਪ੍ਰਣਵ ਜੈਰੀ ਚੋਪੜਾ ਤੇ ਸਮੀਰ ਵਰਮਾ ਦੇ ਨਾਂ ਵੀ ਅਰਜਨ ਐਵਾਰਡ ਲਈ ਭੇਜੇ ਹਨ।
-ਪੀਟੀਆਈ