ਕਰਾਚੀ, 11 ਸਤੰਬਰ
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ 18 ਵਰ੍ਹਿਆਂ ਦੇ ਲੰਬੇ ਵਕਫੇ ਮਗਰੋਂ ਇੱਕ ਦਿਨਾਂ ਮੈਚਾਂ ਦੀ ਦੁਵੱਲੀ ਲੜੀ ਖੇਡਣ ਲਈ ਪਾਕਿਸਤਾਨ ਦੇ ਦੌਰੇ ’ਤੇ ਆਈ ਹੈ। ਲੜੀ ਦੇ ਮੈਚ ਰਾਵਲਪਿੰਡੀ ਅਤੇ ਲਾਹੌਰ ਵਿੱਚ ਖੇਡੇ ਜਾਣਗੇ। ਨਿਊਜ਼ੀਲੈਂਡ ਦੇ ਖਿਡਾਰੀਆਂ ਨੂੰ ਇਸਲਾਮਾਬਾਦ ਹਵਾਈ ਅੱਡੇ ’ਤੇ ਉੱਤਰਨ ਮਗਰੋਂ ਸਖ਼ਤ ਸੁਰੱਖਿਆ ਹੇਠ ਉਨ੍ਹਾਂ ਦੇ ਠਹਿਰਨ ਵਾਲੇ ਹੋਟਲ ਵਿੱਚ ਪਹੁੰਚਾਇਆ ਗਿਆ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਖਿਡਾਰੀਆਂ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਹਨ। ਇਸ ਦੌਰੇ ਦੌਰਾਨ ਟੀਮ ਪਾਕਿਸਤਾਨ ਖ਼ਿਲਾਫ਼ ਰਾਵਲਪਿੰਡੀ ’ਚ ਤਿੰਨ ਇੱਕ ਦਿਨਾਂ ਮੈਚ ਅਤੇ ਲਾਹੌਰ ਵਿੱਚ ਪੰਜ ਟੀ-20 ਮੈਚ ਖੇਡੇਗੀ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਆਖਰੀ ਵਾਰ ਸੀਮਤ ਓਵਰਾਂ ਦੇ ਮੈਚਾਂ ਦੀ ਲੜੀ ਲਈ 2003 ਵਿੱਚ ਪਾਕਿਸਤਾਨ ਆਈ ਸੀ ਪਰ ਉਸ ਤੋਂ ਬਾਅਦ ਸੁਰੱਖਿਆ ਦੇ ਲਿਹਾਜ਼ ਤੋਂ ਉਸ ਨੇ ਕਦੇ ਪਾਕਿਸਤਾਨ ਦੌਰਾ ਨਹੀਂ ਕੀਤਾ। -ਪੀਟੀਆਈ