ਮੁੰਬਈ, 10 ਅਪਰੈਲਮੁੰਬਈ ਕ੍ਰਿਕਟ ਸੰਘ ਨੇ ਫੈਸਲਾ ਕੀਤਾ ਹੈ ਕਿ ਆਈਪੀਐਲ ਮੈਚਾਂ ਨੂੰ ਦੇਖਣ ਵਾਨਖੇੜੇ ਸਟੇਡੀਅਮ ਆਉਣ ਵਾਲੇ ਦਰਸ਼ਕਾਂ ਨੂੰ ਆਪਣੇ ਨਾਲ 48 ਘੰਟੇ ਪਹਿਲਾਂ ਦੀ ਕਰੋਨਾ ਨੈਗੇਟਿਵ ਰਿਪੋਰਟ ਲਿਆਉਣੀ ਜ਼ਰੂਰੀ ਹੈ ਤੇ ਸਿਰਫ ਨੈਗੇਟਿਵ ਰਿਪੋਰਟ ਲੈ ਕੇ ਆਉਣ ਵਾਲਿਆਂ ਨੂੰ ਹੀ ਸਟੇਡੀਅਮ ਵਿਚ ਦਾਖਲਾ ਦਿੱਤਾ ਜਾਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਵਾਨਖੇੜੇ ਵਿਚ ਆਈਪੀਐਲ ਦੇ 10 ਮੈਚ ਹੋਣੇ ਹਨ। ਇਸ ਸਟੇਡੀਅਮ ਵਿਚ ਪਹਿਲਾ ਮੈਚ ਅੱਜ ਸ਼ਾਮ ਚੇਨੱਈ ਸੁਪਰਕਿੰਗਜ਼ ਤੇ ਦਿੱਲੀ ਕੈਪੀਟਲਜ਼ ਦਰਮਿਆਨ ਖੇਡਿਆ ਜਾਵੇਗਾ।-ਪੀਟੀਆਈ