ਨਵੀਂ ਦਿੱਲੀ, 28 ਨਵੰਬਰ
ਰਾਜਸਥਾਨ ਦੇ ਭਾਵੇਸ਼ ਸ਼ੇਖਾਵਤ ਨੇ ਕੌਮੀ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਈਵੈਂਟ ਵਿਚ ਸੋਨ ਤਗ਼ਮਾ ਜਿੱਤ ਲਿਆ। ਉਲੰਪੀਅਨ ਵਿਜੈ ਕੁਮਾਰ ਇਸ ਮੁਕਾਬਲੇ ਵਿਚ ਚੌਥੇ ਨੰਬਰ ’ਤੇ ਰਿਹਾ। ਹਰਿਆਣਾ ਦੇ ਅਨੀਸ਼ ਭਾਨਵਾਲਾ ਨੇ ਜੂਨੀਅਰ ਰੈਪਿਡ ਫਾਇਰ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤਿਆ। ਭਾਵੇਸ਼ ਭਾਰਤ ਦੀ ਨੁਮਾਇੰਦਗੀ ਵੀ ਕਰ ਚੁੱਕਿਆ ਹੈ। ਉਹ ਆਪਣੀ ਬਿਹਤਰੀਨ ਲੈਅ ’ਚ ਹੈ। ਫ਼ੌਜ ਦੇ ਗੁਰਪ੍ਰੀਤ ਸਿੰਘ ਨੇ ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ, ਜਦਕਿ ਅਨੀਸ਼ ਨੇ ਕਾਂਸੀ ਜਿੱਤੀ। ਨੌਜਵਾਨ ਨਿਸ਼ਾਨੇਬਾਜ਼ ਵਿਜੈਵੀਰ ਸਿੱਧੂ ਤੇ ਅਨਹਦ ਜਵੰਧਾ ਪੰਜਵੇਂ ਤੇ ਛੇਵੇਂ ਸਥਾਨ ’ਤੇ ਰਹੇ। ਪੁਰਸ਼ਾਂ ਦੇ ਜੂਨੀਅਰ ਮੁਕਾਬਲੇ ਵਿਚ ਆਦਰਸ਼ ਸਿੰਘ ਨੇ ਚਾਂਦੀ ਤੇ ਪੰਜਾਬ ਦੇ ਵਿਜੈਵੀਰ ਸਿੱਧੂ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਮੁਕਾਬਲੇ ਵਿਚ ਹਰਿਆਣਾ ਨੇ 12 ਸੋਨ ਤਗ਼ਮੇ, ਦਿੱਲੀ, ਪੰਜਾਬ, ਯੂਪੀ ਤੇ ਰਾਜਸਥਾਨ ਨੇ ਚਾਰ-ਚਾਰ ਸੋਨ ਤਗ਼ਮੇ ਜਿੱਤੇ।