ਬਰਮਿੰਘਮ: ਭਾਰਤੀ ਅਥਲੀਟ ਮੁਰਲੀ ਸ੍ਰੀਸ਼ੰਕਰ ਤੇ ਮੁਹੰਮਦ ਅਨੀਸ ਯਾਹੀਆ ਰਾਸ਼ਟਰਮੰਡਲ ਖੇਡਾਂ ਦੇ ਆਪਣੇ ਕੁਆਲੀਫਾਇੰਗ ਗੇੜ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਪੁਰਸ਼ਾਂ ਦੇ ਲੰਮੀ ਛਾਲ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਏ ਹਨ। ਸ੍ਰੀਸ਼ੰਕਰ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿਚ 8.05 ਮੀਟਰ ਲੰਮੀ ਛਾਲ ਮਾਰ ਕੇ ਫਾਈਨਲ ਵਿਚ ਥਾਂ ਬਣਾਈ। ਕੇਰਲਾ ਦਾ ਇਹ 23 ਸਾਲ ਅਥਲੀਟ ਭਾਰਤ ਵੱਲੋਂ ਤਗਮੇ ਦੇ ਤਕੜੇ ਦਾਅਵੇਦਾਰਾਂ ਵਿਚ ਸ਼ਾਮਲ ਹੈ। ਉਹ ਆਪਣੇ ਗਰੁੱਪ ਦੇ 8 ਮੀਟਰ ਵਿਚ ਕੁਆਲੀਫਾਇੰਗ ਮਾਰਕ ਹਾਸਲ ਕਰਨ ਵਾਲੇ ਇਕੱਲੇ ਅਥਲੀਟ ਸਨ। ਇਹ ਭਾਰਤੀ ਅਥਲੀਟ ਆਪਣੇ ਸ਼ਾਨਦਾਰ ਯਤਨ ਤੋਂ ਬਾਅਦ ਖੁਸ਼ੀ ਵਿਚ ਆਪਣੇ ਕੋਚ ਤੇ ਭਾਰਤੀ ਦਰਸ਼ਕਾਂ ਵਿਚਾਲੇ ਪਹੁੰਚ ਗਿਆ। ਇਸੇ ਦੌਰਾਨ ਯਾਹੀਆ ਨੇ ਆਪਣੇ ਤਿੰਨ ਯਤਨਾਂ ਵਿਚ 7.49 ਮੀਟਰ, 7.68 ਮੀਟਰ ਤੇ 7.49 ਮੀਟਰ ਛਾਲ ਮਾਰ ਕੇ ਫਾਈਨਲ ਵਿਚ ਥਾਂ ਬਣਾਈ। -ਪੀਟੀਆਈ