ਮੈਦਵੇਦੇਵ ਆਸਟਰੇਲੀਅਨ ਓਪਨ ਦੇ ਚੌਥੇ ਗੇੜ ’ਚ ਪੁੱਜੇ

ਮੈਦਵੇਦੇਵ ਆਸਟਰੇਲੀਅਨ ਓਪਨ ਦੇ ਚੌਥੇ ਗੇੜ ’ਚ ਪੁੱਜੇ

ਮੈਲਬਰਨ: ਨੋਵਾਕ ਜੋਕੋਵਿਚ ਨੂੰ ਬਰਖਾਸਤ ਕੀਤੇ ਜਾਣ ਤੋਂ ਬਾਅਦ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਬਣੇ ਡੈਨਿਲ ਮੈਦਵੇਦੇਵ ਨੇ ਅੱਜ ਇੱਥੇ ਆਸਾਨ ਜਿੱਤ ਨਾਲ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ਵਿਚ ਦਾਖਲਾ ਹਾਸਲ ਕਰ ਲਿਆ ਜਦਕਿ ਮਹਿਲਾ ਸਿੰਗਲਜ਼ ਵਿਚ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਿਮੋਨਾ ਹਾਲੇਪ ਤੇ ਦੂਜਾ ਦਰਜਾ ਪ੍ਰਾਪਤ ਆਰਿਆਨਾ ਸਵਾਲੈਂਕਾ ਅੱਗੇ ਵਧਣ ਵਿਚ ਸਫ਼ਲ ਰਹੀਆਂ। ਅਮਰੀਕੀ ਓਪਨ ਚੈਂਪੀਅਨ ਤੇ ਇੱਥੇ ਦੂਜਾ ਦਰਜਾ ਹਾਸਲ ਮੈਦਵੇਦੇਵ ਨੇ ਤੀਜੇ ਗੇੜ ਵਿਚ ਬੋਟਿਚ ਵਾਨ ਡੀ ਜੈਂਡਸਕਲਪ ਖ਼ਿਲਾਫ਼ 6-4, 6-4, 6-2 ਨਾਲ ਜਿੱਤ ਹਾਸਲ ਕੀਤੀ। ਇਸ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਦੂਜੇ ਗੇੜ ਵਿਚ ਨਿਕ ਕਿਰਗਿਓਸ ਵਿਰੁੱਧ ਸੰਘਰਸ਼ ਕਰਨਾ ਪਿਆ ਸੀ। ਆਸਟਰੇਲਿਆਈ ਕਿਰਗਿਓਸ ਖ਼ਿਲਾਫ਼ ਮੈਦਵੇਦੇਵ ਨੂੰ ਦਰਸ਼ਕਾਂ ਦੀ ਹੂਟਿੰਗ ਦਾ ਵੀ ਸਾਹਮਣਾ ਕਰਨਾ ਪਿਆ ਸੀ। ਮੈਦਵੇਦੇਵ ਅਗਲੇ ਗੇੜ ਵਿਚ ਅਮਰੀਕਾ ਦੇ ਮੈਕਸਿਮ ਕ੍ਰੇਸੀ ਨਾਲ ਭਿੜਨਗੇ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All