ਬਰਮਿੰਘਮ, 2 ਅਗਸਤ
ਇੱਥੇ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਮਨਪ੍ਰੀਤ ਕੌਰ ਨੇ ਫਾਈਨਲ ਵਿਚ ਥਾਂ ਬਣਾ ਲਈ ਹੈ। ਉਹ ਉਨ੍ਹਾਂ ਨੌਂ ਖਿਡਾਰੀਆਂ ਵਿਚ ਸ਼ਾਮਲ ਸੀ ਜੋ 18 ਮੀਟਰ ਦੇ ਕੁਲਾਈਫਾਇੰਗ ਪੱਧਰ ਨੂੰ ਹਾਸਲ ਕਰਨ ਵਿਚ ਨਾਕਾਮ ਰਹੇ। ਮਨਪ੍ਰੀਤ ਕੌਰ ਨੇ ਹਾਲਾਂਕਿ 12 ਸਰਵੋਤਮ ਖਿਡਾਰੀਆਂ ਵਿਚੋਂ ਇਕ ਦੇ ਰੂਪ ’ਚ ਫਾਈਨਲ ਵਿਚ ਦਾਖਲਾ ਹਾਸਲ ਕੀਤਾ। ਮਨਪ੍ਰੀਤ ਕੁਆਲੀਫਾਇੰਗ ਦੌਰ ਵਿਚ ਗਰੁੱਪ ਬੀ ਵਿਚ 16.78 ਮੀਟਰ ਦੇ ਯਤਨ ਨਾਲ ਚੌਥੇ ਤੇ ਕੁੱਲ ਸੱਤਵੇਂ ਸਥਾਨ ਉਤੇ ਰਹੀ।
ਮਨਪ੍ਰੀਤ ਨੇ ਆਪਣੇ ਤੀਜੇ ਤੇ ਆਖਰੀ ਯਤਨ ਵਿਚ ਸਰਵੋਤਮ ਦੂਰੀ ਤੈਅ ਕੀਤੀ। ਉਸ ਦਾ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ 18.86 ਮੀਟਰ ਤੇ ਸੈਸ਼ਨ ਦਾ ਸਰਵੋਤਮ ਪ੍ਰਦਰਸ਼ਨ 18.06 ਮੀਟਰ ਹੈ। -ਪੀਟੀਆਈ