ਬੈਂਕਾਕ, 19 ਨਵੰਬਰ
ਭਾਰਤ ਦੀ ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਏਸ਼ੀਅਨ ਕੱਪ ਟੇਬਲ ਟੈਨਿਸ ਟੂਰਨਾਮੈਂਟ ਵਿਚ ਕਾਂਸੀ ਦਾ ਤਮਗਾ ਜਿੱਤ ਲਿਆ। ਉਹ ਇਸ ਨਾਲ ਈਵੈਂਟ ਵਿਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖ਼ਿਡਾਰਨ ਬਣ ਗਈ। ਉਸ ਨੇ ਵਿਸ਼ਵ ਦੀ ਛੇਵੇਂ ਨੰਬਰ ਅਤੇ ਤਿੰਨ ਵਾਰ ਦੀ ਏਸ਼ਿਆਈ ਚੈਂਪੀਅਨ ਜਪਾਨ ਦੀ ਹਿਨਾ ਹਯਾਤ ਨੂੰ 11-6, 6-11, 11-7, 12-10, 4-11, 11-2 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।