ਨਵੀਂ ਦਿੱਲੀ: ਓਲੰਪਿਕ ਕੁਲਾਈਫਿਕੇਸ਼ਨ ਲਈ ਆਖਰੀ ਦੋ ਟੂਰਨਾਮੈਂਟਾਂ ਵਿੱਚੋਂ ਇੱਕ ਮਲੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਮੇਜ਼ਬਾਨ ਦੇਸ਼ ਮਲੇਸ਼ੀਆ ’ਚ ਕਰੋਨਾ ਲਾਗ ਦੇ ਕੇਸ ਵਧਣ ਕਾਰਨ ਅੱਜ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਨਾਲ ਭਾਰਤੀ ਬੈਡਮਿੰਟਨ ਖਿਡਾਰੀਆਂ ਸਾਇਨਾ ਨੇਹਵਾਲ, ਕਿਦੰਬੀ ਸ੍ਰੀਕਾਂਤ ਆਦਿ ਦੀਆਂ ਟੋਕੀਓ ਓਲੰਪਿਕ ਵਾਸਤੇ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ, ਕਿਉਂਕਿ ਉਨ੍ਹਾਂ ਦੀਆਂ ਨਜ਼ਰਾਂ ਇਸ ਟੂਰਨਾਮੈਂਟ ਰਾਹੀਂ ਓਲੰਪਿਕ ਕੋਟਾ ਹਾਸਲ ਕਰਨ ’ਤੇ ਲੱਗੀਆਂ ਹੋਈਆਂ ਸਨ। ਇਹ ਟੂੁਰਨਾਮੈਂਟ 25 ਤੋਂ 30 ਮਈ ਤੱਕ ਕੁਆਲਾਲੰਪੁਰ ’ਚ ਵਿੱਚ ਹੋਣਾ ਸੀ। ਬੈਡਮਿੰਟਨ ਵਰਲਡ ਫੈਡਰੇਸ਼ਨ (ਬੀਡਬਲਿਊਐੱਫ) ਨੇ ਇੱਕ ਬਿਆਨ ’ਚ ਕਿਹਾ, ਟੂਰਨਾਮੈਂਟ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।’ -ਪੀਟੀਆਈ