ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 6 ਮਾਰਚ
ਮਾਤਾ ਗੁਜਰੀ ਕਾਲਜ ਵਿੱਚ 53ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਕਾਲਜ ਦੇ ਆਨਰੇਰੀ ਸਕੱਤਰ ਜਗਦੀਪ ਸਿੰਘ ਚੀਮਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ ਰਿਆ ਨੇ ਮੁੱਖ-ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਟੁਕੜੀਆਂ ਦੇ 650 ਤੋਂ ਵੱਧ ਵਿਦਿਆਰਥੀਆਂ ਨੇ ਖ਼ਾਲਸਾਈ ਰੰਗਤ ਵਿਚ ਮਾਰਚ ਪਾਸਟ ਕੀਤਾ। ਮੁਕਾਬਲਿਆਂ ਵਿਚ ਲੜਕਿਆਂ ਵਿਚੋਂ ਲਵਪ੍ਰੀਤ ਸਿੰਘ ਨੇ ਪਹਿਲਾ ਤੇ ਅੰਕਿਤ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਵਿੱਚੋਂ ਹਰਮਨਜੋਤ ਕੌਰ ਨੇ ਪਹਿਲਾ ਤੇ ਰੁਪਿੰਦਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ 1500 ਮੀਟਰ ਦੌੜ ਮੁਕਾਬਲੇ ’ਚ ਰਿਸ਼ਵ ਤਿਵਾੜੀ, ਸਿਰਮਨਜੀਤ ਸਿੰਘ ਤੇ ਤਰਨਜੀਤ ਸਿੰਘ, ਉੱਚੀ ਛਾਲ ਵਿੱਚ ਪ੍ਰਦੀਪ ਸਿੰਘ, ਰੁਪਿੰਦਰਜੀਤ ਸਿੰਘ ਤੇ ਅੰਕਿਤ, ਡਿਸਕਸ ਥਰੋਅ ’ਚ ਜਤਿੰਦਰ ਸਿੰਘ, ਅਕਾਸ਼ਦੀਪ ਸਿੰਘ ਤੇ ਅਸ਼ੀਸ਼ ਕੁਮਾਰ, ਜੈਵਲਿਨ ਥਰੋਅ ’ਚ ਜਸਕਰਨ ਸਿੰਘ, ਬਰਜਿੰਦਰ ਸਿੰਘ ਤੇ ਅਸ਼ੀਸ਼ ਕੁਮਾਰ, ਗੋਲਾ ਸੁੱਟਣ ’ਚ ਜਤਿੰਦਰ ਸਿੰਘ, ਮਨਪ੍ਰੀਤ ਸਿੰਘ ਤੇ ਅਸ਼ੀਸ਼ ਕੁਮਾਰ ਜੇਤੂ ਰਹੇ। ਲੜਕੀਆਂ ਦੀ 400 ਮੀਟਰ ਦੌੜ ’ਚ ਰੁਪਿੰਦਰ ਕੌਰ, ਇਕਦੀਪ ਕੌਰ ਤੇ ਪ੍ਰਭਜੋਤ ਕੌਰ, 800 ਮੀਟਰ ਦੌੜ ’ਚ ਹਰਮਨਜੋਤ ਕੌਰ, ਸੋਨੀਆ ਤੇ ਇਕਦੀਪ ਕੌਰ, ਉੱਚੀ ਛਾਲ ’ਚ ਪ੍ਰਨੀਤ ਕੌਰ, ਮਨਪ੍ਰੀਤ ਕੌਰ ਤੇ ਰੁਪਿੰਦਰ ਕੌਰ, ਜੈਵਲਿਨ ਥਰੋਅ ਵਿਚ ਸਿਮਰਨਪ੍ਰੀਤ ਕੌਰ, ਪ੍ਰਿਆ ਚਤੁਰਵੈਦੀ ਤੇ ਜਯੋਤੀ, ਗੋਲਾ ਸੁੱਟਣ ’ਚ ਤਮਨਜੋਤ ਕੌਰ, ਰੁਪਿੰਦਰ ਕੌਰ ਤੇ ਹਰਮਨਜੋਤ ਕੌਰ ਜੇਤੂ ਰਹੀਆਂ। ਇਸ ਮੌਕੇ ਭਲਵਾਨ ਕਮਲਜੀਤ ਡੂਮਛੇੜੀ ਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਗਿਆ।