ਨਵੀਂ ਦਿੱਲੀ, 12 ਜਨਵਰੀ
ਟੋਕੀਓ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਪਹਿਲਵਾਨ ਰਵੀ ਦਹੀਆ ਨੇ ਅੱਜ ਇੱਥੇ ਕੌਮੀ ਰਾਜਧਾਨੀ ਵਿੱਚ ਸੰਕੇਤਕ ਦੌੜ ਨਾਲ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਲਈ ਕੁਈਨਜ਼ ਬੈਟਨ ਰਿਲੇਅ ਦੇ ਭਾਰਤੀ ਗੇੜ ਦੀ ਸ਼ੁਰੂਆਤ ਕੀਤੀ ਹੈ। ਕੁਈਨਜ਼ ਬੈਟਨ ਸੋਮਵਾਰ ਨੂੰ ਇੱਥੇ ਪਹੁੰਚੀ ਸੀ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ ਅੱਠ ਅਗਸਤ ਤੱਕ ਹੋਣਗੀਆਂ। ਇਸ ਵਾਰ ਸਮਾਗਮ ਕਰੋਨਾ ਮਹਾਮਾਰੀ ਕਾਰਨ ਸੰਕੇਤਿਕ ਰੂਪ ਵਿੱਚ ਕੀਤਾ ਜਾ ਰਿਹਾ ਹੈ। ਦਿੱਲੀ ਵਿੱਚ ਕੁਈਨਜ਼ ਬੈਟਨ ਰਿਲੇਅ ਵਿੱਚ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਤੇ ਜਨਰਲ ਸਕੱਤਰ ਰਾਜੀਵ ਮਹਿਤਾ ਸਣੇ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਕੁਈਨਜ਼ ਬੈਟਨ ਰਿਲੇਅ ਹੁਣ 14 ਜਨਵਰੀ ਨੂੰ ਬੰਗਲੌਰ ਅਤੇ 15 ਜਨਵਰੀ ਨੂੰ ਭੁਵਨੇਸ਼ਵਰ ਵਿੱਚ ਕਰਵਾਈ ਜਾਵੇਗੀ। -ਪੀਟੀਆਈ