ਮਾਛੀਵਾੜਾ: ਓਰੀਐਂਟ ਇੰਟਰਨੈਸ਼ਨਲ ਸਕੂਲ ਅਤੇ ਸਪੋਰਟਸ ਅਕੈਡਮੀ ਦੇ ਵਿਦਿਆਰਥੀ ਕੁੰਵਰਪ੍ਰੀਤ ਸਿੰਘ ਵਿੱਗ ਨੇ ਸਾਈਕਲਿੰਗ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਦੋ ਸੋਨ ਤਗ਼ਮੇ ਜਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਵਿਕਰਮ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਕੂਲ ਟ੍ਰੈਕ ਸਾਈਕਲਿੰਗ ਈਵੈਂਟ ਵਿਚ 500 ਮੀਟਰ ਟਾਈਮ ਟਰਾਇਲ ਲੜਕਿਆਂ (ਅੰਡਰ-17) ਅਤੇ ਪੰਜ ਕਿਲੋਮੀਟਰ ਵਿਅਕਤੀਗਤ ਟਾਈਮ ਟਰਾਇਲ (ਸੜਕ) ਲੜਕਿਆਂ ਦੇ ਵਰਗ ਵਿਚ ਕੁੰਵਰਪ੍ਰੀਤ ਸਿੰਘ ਨੇ ਪਹਿਲੇ ਸਥਾਨ ’ਤੇ ਆ ਕੇ ਦੋ ਸੋਨ ਤਗ਼ਮੇ ਹਾਸਲ ਕੀਤੇ ਹਨ। ਸਕੂਲ ਦੇ ਚੇਅਰਮੈਨ ਵਿਕਰਮ ਸ਼ਰਮਾ ਨੇ ਕੁੰਵਰਪ੍ਰੀਤ, ਉਸ ਦੇ ਮਾਪਿਆਂ ਅਤੇ ਸਕੂਲ ਦੇ ਕੋਚਾਂ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਕੁੰਵਰਪ੍ਰੀਤ ਹੁਣ ਸੂਬਾ ਪੱਧਰੀ ਮੁਕਾਬਲੇ ’ਚ ਹਿੱਸਾ ਲਵੇਗਾ। -ਪੱਤਰ ਪ੍ਰੇਰਕ