ਸੈਂਚੁਰੀਅਨ, 26 ਦਸੰਬਰ
ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਅੱਜ ਇੱਥੇ ਤਿੰਨ ਵਿਕਟਾਂ ਦੇ ਨੁਕਸਾਨ ’ਤੇ 272 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਦਿਨ ਦੀ ਖੇਡ ਮੁੱਕਣ ਤੱਕ ਲੋਕੇਸ਼ ਰਾਹੁਲ 122 ਜਦਕਿ ਅਜਿੰਕਿਆ ਰਹਾਣੇ 40 ਦੌੜਾਂ ਬਣਾ ਕੇ ਖੇਡ ਰਹੇ ਸਨ। ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਵੀ 60 ਦੌੜਾਂ ਦੀ ਪਾਰੀ ਖੇਡੀ। ਦੱਖਣੀ ਅਫਰੀਕਾ ਵੱਲੋਂ ਲੁੰਗੀ ਐਨਗਿਡੀ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਲੋਕੇਸ਼ ਰਾਹੁਲ ਨੇ ਆਪਣੀ ਪਾਰੀ ਦੌਰਾਨ 17 ਚੌਕੇ ਤੇ ਇੱਕ ਛੱਕਾ ਵੀ ਜੜਿਆ। ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਲਈ ਰਾਹੁਲ ਤੇ ਮਯੰਕ ਅਗਵਾਲ ਨੇ ਮਿਲ ਕੇ 117 ਦੌੜਾਂ ਬਣਾਈਆਂ। ਅਗਰਵਾਲ ਨੇ 60 ਦੌੜਾਂ ਦੀ ਪਾਰੀ ਖੇਡੀ। ਇਸ ਮਗਰੋਂ ਰਾਹੁਲ ਨੇ ਕਪਤਾਨ ਵਿਰਾਟ ਕੋਹਲੀ (35 ਦੌੜਾਂ) ਨਾਲ ਤੀਜੀ ਵਿਕਟ ਲਈ 82 ਤੇ ਅਜਿੰਕਿਆ ਰਹਾਣੇ (ਨਾਬਾਦ 40) ਨਾਲ ਚੌਥੀ ਵਿਕਟ ਲਈ 73 ਦੌੜਾਂ ਦੀ ਭਾਈਵਾਲੀ ਕੀਤੀ। -ਪੀਟੀਆਈ