ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 23 ਅਕਤੂਬਰ
ਇੱਥੋਂ ਦੇ ਉੱਤਰੀ ਖੇਤਰ ਐਪਿੰਗ ਵਿੱਚ ਖੱਖ ਪ੍ਰੋਡਕਸ਼ਨਜ਼ ਵੱਲੋਂ ਕਰਵਾਇਆ ਗਿਆ ਦੂਜਾ ‘ਔਜ਼ ਕਬੱਡੀ ਵਿਸ਼ਵ ਕੱਪ’ ਆਸਟਰੇਲੀਆ ਦੀ ਟੀਮ ਨੇ ਜਿੱਤ ਲਿਆ ਹੈ। ਇਸ ਵਿੱਚ ਭਾਰਤ ਨੇ ਦੂਜਾ, ਨਿਊਜ਼ੀਲੈਂਡ ਨੇ ਤੀਜਾ ਅਤੇ ਪਾਕਿਸਤਾਨ ਨੇ ਚੌਥਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ 21 ਹਜ਼ਾਰ ਡਾਲਰ ਤੇ ਦੂਜੇ ਸਥਾਨ ’ਤੇ ਆਈ ਟੀਮ ਨੂੰ 15 ਹਜ਼ਾਰ ਡਾਲਰ ਦੇ ਇਨਾਮ ਦਿੱਤੇ ਗਏ। ਇਸ ਦੌਰਾਨ ਸਨੀ ਕਾਲਾ ਸੰਘਿਆਂ ਨੂੰ ਬੈਸਟ ਜਾਫੀ ਤੇ ਹੀਰਾ ਭੱਟ ਨੂੰ ਬੈਸਟ ਧਾਵੀ ਐਲਾਨਿਆ ਗਿਆ, ਜਿਨ੍ਹਾਂ ਨੂੰ ਇਨਾਮ ਵਜੋਂ ਮੋਟਰਸਾਈਕਲ ਦਿੱਤਾ ਗਿਆ। ਦੀਦਾਰ ਸਿੰਘ ਨੇ ਰੇਂਜ ਰੋਵਰ ਦਾ ਡਰਾਅ ਜਿੱਤਿਆ। ਅੰਤ ਵਿੱਚ ਟੂਰਨਾਮੈਂਟ ਦੇ ਪ੍ਰਬੰਧਕਾਂ ਅਰਸ਼ ਖੱਖ , ਲਵ ਖੱਖ, ਸਾਬੀ ਸਿੰਘ, ਪਿੰਦਾ ਖਹਿਰਾ ਤੇ ਗਿੰਦੀ ਹੰਸਰਾ ਨੇ ਸਹਿਯੋਗ ਲਈ ਪਤਵੰਤਿਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।