ਭੁਬਨੇਸ਼ਵਰ, 3 ਦਸੰਬਰ
ਇਥੋਂ ਦੇ ਕਲਿੰਗਾ ਸਟੇਡੀਅਮ ਵਿੱਚ ਖੇਡੇ ਜਾ ਰਹੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਦੂਸਰੇ ਸੈਮੀਫਾਈਨਲ ਮੁਕਾਬਲੇ ਵਿੱਚ ਅੱਜ ਜਰਮਨੀ ਨੇ ਭਾਰਤੀ ਟੀਮ ਨੂੰ 4-2 ਨਾਲ ਹਾਰ ਦਿੱਤਾ ਹੈ। ਜਰਮਨੀ ਦੀ ਟੀਮ ਫਾਈਨਲ ਵਿੱਚ ਪਹੁੰਚ ਗਈ ਹੈ ਅਤੇ ਸਾਬਕਾ ਚੈਂਪੀਅਨ ਭਾਰਤੀ ਟੀਮ ਦਾ ਫਾਈਨਲ ਵਿੱਚ ਪਹੁੰਚਣ ਦਾ ਸੁਫਨਾ ਟੁੱਟ ਗਿਆ ਹੈ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਜਰਮਨੀ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਵੇਗਾ। ਜਰਮਨੀ ਤਰਫੋਂ ਐਰਿਕ ਕਲਿਨਲੀਨ ਨੇ 15ਵੇਂ ਮਿੰਟ ਵਿੱਚ, ਅਰੋਨ ਫਲੈਟਨ ਨੇ 21ਵੇਂ ਮਿੰਟ ਵਿੱਚ ਅਤੇ ਕਪਤਾਨ ਹੇਨਜ਼ ਮੁਲਰ ਨੇ 24ਵੇਂ ਮਿੰਟ ਵਿੱਚ ਅਤੇ ਕ੍ਰਿਸਟੋਫਰ ਨੇ 25ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਤਰਫੋਂ ਉੱਤਮ ਸਿੰਘ ਨੇ 25ਵੇਂ ਮਿੰਟ ਵਿੱਚ ਅਤੇ ਬੋਬੀ ਸਿੰਘ ਧਾਮੀ ਨੇ 60ਵੇਂ ਮਿੰਟ ਵਿੱਚ ਗੋਲ ਕੀਤੇ। -ਪੀਟੀਆਈ