ਨਵੀਂ ਦਿੱਲੀ: ਹਰਿਆਣਾ ਅਗਲੇ ਮਹੀਨੇ 25 ਹਜ਼ਾਰ ਡਾਲਰ ਇਨਾਮ ਰਾਸ਼ੀ ਵਾਲੇ ਦੋ ਆਈਟੀਐੱਫ ਮਹਿਲਾ ਟੈਨਿਸ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰੇਗਾ। ਇਹ ਦੋਵੇਂ ਟੂਰਨਾਮੈਂਟ ਝੱਜਰ ਦੀ ਜੁਆਏਗਾਉਂ ਅਕਾਦਮੀ ਦੀ ਕਲੇਅ ਕੋਰਟ ਵਿਚ ਹੋਣਗੇ। ਪਹਿਲਾ ਟੂਰਨਾਮੈਂਟ 26 ਅਪਰੈਲ ਜਦਕਿ ਦੂਜਾ 3 ਮਈ ਤੋਂ ਹੋਵੇਗਾ। ਹਰਿਆਣਾ ਟੈਨਿਸ ਐਸੋਸੀਏਸ਼ਨ ਦੇ ਸਕੱਤਰ ਸੁਮਨ ਕਪੂਰ ਨੇ ਦੱਸਿਆ ਕਿ ਭਾਰਤ ਵਿਚ ਹਰ ਸਾਲ ਏਆਈਟੀਏ ਵਲੋਂ ਕਰਵਾਏ ਜਾਂਦੇ 900 ਟੂਰਨਾਮੈਂਟਾਂ ਵਿਚੋਂ 300 ਤੋਂ ਜ਼ਿਆਦਾ ਦੀ ਮੇਜ਼ਬਾਨੀ ਹਰਿਆਣਾ ਟੈਨਿਸ ਐਸੋਸੀਏਸ਼ਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਝੱਜਰ ਵਿਚ ਦਿਨ ਰਾਤ ਦੇ ਮੈਚ ਕਰਵਾਉਣ ਵਾਲੇ ਅੱਠ ਕਲੇਅ ਕੋਰਟ ਦੀ ਸਹੂਲਤ ਹੈ। -ਪੀਟੀਆਈ