ਨਵੀਂ ਦਿੱਲੀ, 19 ਮਾਰਚ
ਆਈਐੱਸਐੱਸਐੱਫ ਵਿਸ਼ਵ ਕੱਪ ਦੇ ਪਹਿਲੇ ਦਿਨ ਟੋਕੀਓ ਓਲੰਪਿਕ ਕੋਟਾ ਪ੍ਰਾਪਤ ਅੰਜੁਮ ਮੌਦਗਿੱਲ, ਦਿਵਿਆਂਸ਼ ਸਿੰਘ ਪੰਵਾਰ ਅਤੇ ਅਰਜੁਨ ਬਾਬੂਤਾ ਨੇ ਔਰਤਾਂ ਤੇ ਪੁਰਸ਼ਾਂ ਦੇ ਆਪੋ-ਆਪਣੇ 10 ਮੀਟਰ ਏਅਰ ਰਾਈਫਲ ਵਰਗ ਦੇ ਫਾਈਨਲ ’ਚ ਥਾਂ ਬਣਾ ਲਈ ਹੈ। ਦਿੱਲੀ ਦੀ ਕਰਨੀ ਸਿੰਘ ਸ਼ੂਟਿੰਗ ਰੇਂਜ ’ਚ ਮੁਕਾਬਲੇ ਦੌਰਾਨ 60 ਸ਼ਾਟ ਕੁਆਲਫਿਕੇਸ਼ਨ ’ਚ ਦਿਵਿਆਂਸ਼ ਸਿੰਘ ਪੰਵਾਰ 629.1 ਅੰਕਾਂ ਨਾਲ ਛੇਵੇਂ ਜਦਕਿ ਬਬੂਤ 631.8 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਅੰਜੁਮ ਮੌਦਗਿੱਲ ਨੇ 60 ਸ਼ਾਟ ਸੀਰੀਜ਼ ’ਚ 629.6 ਅੰਕਾਂ ਨਾਲ ਦੂਜੇ ਸਥਾਨ ’ਤੇ ਰਹਿ ਕੇ ਫਾਈਨਲ ’ਚ ਪਵੇਸ਼ ਕੀਤਾ। ਇਸ ਵਰਗ ’ਚ ਵਿਸ਼ਵ ਦੀ ਅੱਵਲ ਦਰਜਾ ਖਿਡਾਰਨ ਏਲਾਵੇਨਿਲ ਵਲਾਰੀਵਨ 626.7 ਅੰਕਾਂ ਨਾਲ ਮੁਕਾਬਲੇ ’ਚ 12ਵੇਂ ਸਥਾਨ ’ਤੇ ਰਹੀ। -ਪੀਟੀਆਈ