ਲੰਡਨ: ਕੇਵਿਨ ਪੀਟਰਸਨ ਨੇ ਕਿਹਾ ਹੈ ਕਿ ਮੁਲਤਵੀ ਕੀਤੇ ਆਈਪੀਐਲ ਨੂੰ ਹੁਣ ਸਤੰਬਰ ਵਿਚ ਇੰਗਲੈਂਡ ਵਿਚ ਕਰਵਾਇਆ ਜਾਵੇ। ਉਨ੍ਹਾਂ ਯੂਏਈ ਵਿਚ ਆਈਪੀਐਲ ਨਾ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਥੇ ਸਤੰਬਰ ਵਿਚ ਮੌਸਮ ਮੈਚਾਂ ਲਈ ਢੁਕਵਾਂ ਹੈ ਤੇ ਉਸ ਵੇਲੇ ਬਾਕੀ ਟੀਮਾਂ ਵੀ ਰੁਝੇਂਵਿਆਂ ਤੋਂ ਮੁਕਤ ਹੋਣਗੀਆਂ ਤੇ ਭਾਰਤ ਤੇ ਇੰਗਲੈਂਡ ਟੈਸਟ ਲੜੀ ਦਾ ਆਖਰੀ ਮੈਚ 14 ਸਤੰਬਰ ਤਕ ਸਮਾਪਤ ਹੋ ਜਾਵੇਗਾ। -ਪੀਟੀਆਈ