ਦੁਬਈ, 5 ਨਵੰਬਰ
ਮੁੁੰਬਈ ਇੰਡੀਅਨਜ਼ ਅੱਜ ਇਥੇ ਦਿੱਲੀ ਕੈਪੀਟਲਜ਼ ਨੂੰ 57 ਦੌੜਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ 6ਵੀਂ ਵਾਰ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਪੁੱਜ ਗਈ ਹੈ। ਮੌਜੂਦਾ ਚੈਂਪੀਅਨ ਮੁੰਬਈ ਨੇ ਟਾਸ ਹਾਰਨ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ ਨਾਲ 200 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਟੀਮ ਅੱਠ ਵਿਕਟਾਂ ’ਤੇ 143 ਦੌੜਾਂ ਹੀ ਬਣਾ ਸਕੀ। ਮੁੰਬਈ ਇਸ ਤੋਂ ਪਹਿਲਾਂ 2010, 2013, 2015, 2017 ਅਤੇ 2019 ਵਿੱਚ ਵੀ ਫਾਈਨਲ ’ਚ ਪੁੱਜੀ ਸੀ। ਦਿੱਲੀ ਦਾ ਲੀਗ ’ਚ ਸਫ਼ਰ ਅਜੇ ਖ਼ਤਮ ਨਹੀਂ ਹੋਇਆ ਤੇ ਉਹ ਦੂਜੇ ਕੁਆਲੀਫਾਇਰ ਰੌਇਲ ਚੈਲੇਂਜਰ ਬੰਗਲੌਰ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਭਲਕੇ ਹੋਣ ਵਾਲੇ ਐਲੀਮੀਨੇਟਰ ਦੇ ਜੇਤੂ ਨਾਲ ਭਿੜੇਗੀ। -ਪੀਟੀਆਈ