ਲਖਨਊ, 7 ਅਪਰੈਲ
ਲਖਨਊ ਸੁਪਰ ਜਾਇੰਟਸ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ 33 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਨੇ ਮਾਰਕਸ ਸਟੋਇਨਸ ਦੇ ਨੀਮ ਸੈਂਕੜੇ (58 ਦੌੜਾਂ) ਸਦਕਾ ਪੰਜ ਵਿਕਟਾਂ ’ਤੇ 163 ਦੌੜਾਂ ਬਣਾਈਆਂ ਸਨ। ਜਿੱਤ ਲਈ 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਦੀ ਟੀਮ 18.5 ਓਵਰਾਂ ਵਿੱਚ 130 ਦੌੜਾਂ ’ਤੇ ਢੇਰੀ ਹੋ ਗਈ। ਲਖਨਊ ਵੱਲੋਂ ਯਸ਼ ਠਾਕੁਰ ਨੇ ਪੰਜ ਤੇ ਕਰੁਨਾਲ ਪਾਂਡਿਆ ਨੇ 3 ਵਿਕਟਾਂ ਲਈਆਂ। -ਏਜੰਸੀ