ਲੰਡਨ: ਈਸੀਬੀ ਨੇ ਦੱਸਿਆ ਕਿ ਜੇ ਆਈਪੀਐੱਲ ਦੇ ਬਚੇ ਹੋਏ ਮੈਚ ਇਸ ਸਾਲ ਕਰਵਾਏ ਜਾਂਦੇ ਹਨ ਤਾਂ ਇਸ ਵਿੱਚ ਇੰਗਲੈਂਡ ਦੇ ਕ੍ਰਿਕਟਰ ਸ਼ਾਇਦ ਹਿੱਸਾ ਨਾ ਲੈਣ ਸਕਣ। ਪਿਛਲੇ ਹਫ਼ਤੇ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਗਏ ਆਈਪੀਐੱਲ ਮੁਕਾਬਲੇ ਸਤੰਬਰ ਦੇ ਅਖੀਰ ਵਿੱਚ ਜਾਂ ਨਵੰਬਰ ਦੇ ਅੱਧ ਵਿੱਚ ਕਰਵਾਏ ਜਾ ਸਕਦੇ ਹਨ ਪਰ ਇਸ ਸਮੇੇਂ ਇੰਗਲੈਂਡ ਦੇ ਖਿਡਾਰੀ ਵਿਹਲੇ ਨਹੀਂ ਹੋਣਗੇ। ਉਨ੍ਹਾਂ ਨੇ ਸਤੰਬਰ ਅਤੇ ਅਕਤੂਬਰ ਵਿੱਚ ਬੰਗਲਾਦੇਸ਼ ਤੇ ਪਾਕਿਸਤਾਨ ਜਾਣਾ ਹੈ ਜਦਕਿ ਟੀ-20 ਵਿਸ਼ਵ ਕੱਪ ਦੇ ਠੀਕ ਬਾਅਦ ਆਸਟਰੇਲੀਆ ਨਾਲ ਲੜੀ ਖੇਡੀ ਜਾਵੇਗੀ। ਆਈਪੀਐੱਲ ਦੀਆਂ ਵੱਖ ਵੱਖ ਟੀਮਾਂ ਵਿੱਚ ਇੰਗਲੈਂਡ ਦੇ ਲਗਪਗ 11 ਕ੍ਰਿਕਟਰ ਸ਼ਾਮਲ ਹਨ। -ਪੀਟੀਆਈ