ਨਵੀਂ ਦਿੱਲੀ: ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਹਾਲ ਹੀ ਵਿੱਚ ਕਰੋਨਾ ਤੋਂ ਉੱਭਰੇ ਪੰਜ ਖਿਡਾਰੀਆਂ ਨੂੰ ਜਲਦੀ ਤੋਂ ਜਲਦੀ ਵੈਕਸੀਨ ਦੀ ਪਹਿਲੀ ਡੋਜ਼ ਲੈਣ ਦੀ ਹਦਾਇਤ ਕੀਤੀ ਹੈ। ਇਹ ਪੰਜੇ ਖਿਡਾਰੀ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ। ਇਸ ਸੂਚੀ ਵਿੱਚ ਸਿਮਰਨਜੀਤ ਕੌਰ (60 ਕਿਲੋ ਵਰਗ) ਦੇ ਰੂਪ ਵਿੱਚ ਇੱਕੋ-ਇੱਕ ਮੁੱਕੇਬਾਜ਼ ਸ਼ਾਮਲ ਹੈ। ਇਸ ਤੋਂ ਇਲਾਵਾ ਬਾਕੀ ਚਾਰ ਨਿਸ਼ਾਨੇਬਾਜ਼ ਹਨ। ਨਿਸ਼ਾਨੇਬਾਜ਼ਾਂ ਵਿੱਚ ਆਈਐੱਸਐੱਸਐੱਫ ਵਿਸ਼ਵ ਕੱਪ ’ਚ ਚਾਂਦੀ ਦਾ ਤਗਮਾ ਜੇਤੂ 19 ਸਾਲਾ ਸੌਰਭ ਚੌਧਰੀ, ਰਾਹੀ ਸਰਨੋਬਟ, ਦੀਪਕ ਕੁਮਾਰ ਅਤੇ ਮੈਰਾਜ ਅਹਿਮਦ ਖਾਨ ਸ਼ਾਮਲ ਹਨ। -ਪੀਟੀਆਈ