ਬਾਲੀ, 20 ਨਵੰਬਰ
ਇੰਡੋਨੇਸ਼ੀਆ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸਿਖਰਲਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਪਾਸੋਂ ਹਾਰ ਗਈ। ਸਿੰਧੂ ਦਾ ਇਸ ਮੈਚ ਤੋਂ ਪਹਿਲਾਂ ਯਾਮਾਗੁਚੀ ਖ਼ਿਲਾਫ ਰਿਕਾਰਡ 12-7 ਦਾ ਸੀ। ਇਸ ਇਕਪਾਸੜ ਮੈਚ ਵਿਚ ਸਿੰਧੂ ਸਿਰਫ਼ 32 ਮਿੰਟਾਂ ਵਿੱਚ 13-21, 9-21 ਨਾਲ ਹਾਰ ਗਈ।