ਟੋਕੀਓ, 3 ਅਗਸਤਭਾਰਤੀ ਪਹਿਲਵਾਨ ਸੋਨਮ ਮਲਿਕ ਮੰਗਲਵਾਰ ਨੂੰ ਮਹਿਲਾਵਾਂ ਦੇ 62 ਕਿਲੋਗ੍ਰਾਮ ਵਰਗ ਵਿੱਚ ਮੰਗੋਲੀਆ ਦੀ ਬੋਲੋਰਤੁਆ ਖੁਰੇਲਖੂ ਖ਼ਿਲਾਫ਼ ਪਹਿਲੇ ਗੇੜ ਵਿੱਚ ਹਾਰ ਗਈ। 19 ਸਾਲਾ ਸੋਨਮ ਦੋ ‘ਪੁਸ਼-ਆਊਟ’ ਅੰਕਾਂ ਨਾਲ 2-0 ਨਾਲ ਅੱਗੇ ਸੀ ਪਰ ਏਸ਼ੀਅਨ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਖੁਰੇਲਖੂ ਨੇ ਭਾਰਤੀ ਪਹਿਲਵਾਨ ਨੂੰ ਮੈਚ ਵਿੱਚ ਸਿਰਫ 35 ਸੈਕਿੰਡ ਰਹਿੰਦਿਆ ਦੋ ਅੰਕ ਹਾਸਲ ਕਰਕੇ ਮੁਕਾਬਲਾ ਬਰਾਬਰ ਕਰ ਦਿੱਤਾ ਸੀ। ਅੰਤ ਤੱਕ ਮੁਕਾਬਲਾ 2-2 ਨਾਲ ਰਿਹਾ ਪਰ ਮੁੰਗੋਲੀਆ ਭਲਵਾਨ ਨੂੰ ਆਖਰ ਵਿੱਚ ਅੰਕ ਲੈਣ ਕਾਰਨ ਜੇਤੂ ਕਰਾਰ ਦੇ ਦਿੱਤਾ ਗਿਆ। ਮੁੰਗੋਲੀਆ ਭਲਵਾਨ ਅਗਲੇ ਗੇੜ ਵਿੱਚ 2018 ਦੀ ਵਿਸ਼ਵ ਚੈਂਪੀਅਨ ਬੁਲਗਾਰੀਆ ਦੀ ਤਇਬ ਮੁਸਤਫਾ ਯੁਸੇਨ ਤੋਂ ਹਾਰ ਗਈ ਜਿਸ ਕਾਰਨ ਭਾਰਤੀ ਭਲਵਾਨ ਵੀ ਮੁਕਾਬਲੇ ਵਿੱਚੋਂ ਬਾਹਰ ਹੋ ਗਈ।