ਮਸਕਟ, 4 ਮਾਰਚ
ਭਾਰਤ ਦੀ ਭਾਵਨਾ ਜਾਟ, ਰਵੀਨਾ ਅਤੇ ਮੁਨੀਤਾ ਪ੍ਰਜਾਪਤੀ ਨੇ ਵਿਸ਼ਵ ਅਥਲੈਟਿਕਸ ਚੈਂਪਿਅਨਸ਼ਿਪ ਵਿਚ ਔਰਤਾਂ ਦੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿਚ ਦੇਸ਼ ਨੂੰ ਪਹਿਲਾ ਕਾਂਸੀ ਦਾ ਤਗਮਾ ਜਿਤਾ ਕੇ ਇਤਿਹਾਸ ਰਚਿਆ। ਇਹ ਭਾਰਤ ਦਾ 61 ਸਾਲ ਦੇ ਇਤਿਹਾਸ ਵਿਚ ਵਿਸ਼ਵ ਅਥਲੈਟਿਕਸ ਦੇ ਇਸ ਵਰਗ ਵਿਚ ਪਹਿਲਾ ਤਗਮਾ ਹੈ। ਇਸ ਵਰਗ ਵਿਚ ਚੀਨ ਨੇ ਸੋਨ ਜਦਕਿ ਯੂਨਾਨ ਨੇ ਚਾਂਦੀ ਦਾ ਤਗਮਾ ਜਿੱਤਿਆ।