ਨਵੀਂ ਦਿੱਲੀ: ਭਾਰਤ ਤੇ ਇੰਗਲੈਂਡ ਵਿਚਾਲੇ ਖੇਡੀ ਜਾਣ ਵਾਲੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਲਈ ਅੱਜ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। ਲੜੀ ਦੇ ਤਿੰਨੋਂ ਮੈਚ ਪੁਣੇ ਵਿੱਚ ਖੇਡੇ ਜਾਣਗੇ। ਟੀਮ ਵਿੱਚ ਕਰਨਾਟਕ ਦੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ, ਹਰਫਨਮੌਲਾ ਕਰੁਨਾਲ ਪਾਂਡਿਆ ਤੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਥਾਂ ਮਿਲੀ ਹੈ। ਭਾਰਤੀ ਟੀਮ ਵਿੱਚ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ, ਸ਼ਿਖਰ ਧਵਨ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਿਸ਼ਭ ਪੰਤ, ਕੇਐੱਲ ਰਾਹੁਲ, ਯੁਜ਼ਵੇਂਦਰ ਚਾਹਲ, ਕੁਲਦੀਪ ਯਾਦਵ, ਕਰੁਨਾਲ ਪਾਂਡਿਆ, ਵਾਸ਼ਿੰਗਟਨ ਸੁੰਦਰ, ਟੀ. ਨਟਰਾਜਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ ਅਤੇ ਸ਼ਰਦੁਲ ਠਾਕੁਰ ਦੇ ਨਾਮ ਸ਼ਾਮਲ ਹਨ।
-ਪੀਟੀਆਈ