ਨਵੀਂ ਦਿੱਲੀ: ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਵਿੱਚ ਆਪਣੇ ਦੌਰੇ ਦੀ ਸ਼ੁਰੂਅਤ ਮੇਜ਼ਬਾਨ ਟੀਮ ਨੂੰ 8-1 ਨਾਲ ਹਰਾ ਕੇ ਕੀਤੀ। ਭਾਰਤ ਨੇ ਸ਼ੁੱਕਰਵਾਰ ਨੂੰ ਮੈਚ ਦੇ ਪਹਿਲੇ ਮਿੰਟ ਤੋਂ ਹੀ ਦਬਦਬਾ ਬਣਾਉਣਾ ਸ਼ੁਰੂ ਕੀਤਾ ਅਤੇ ਟੀਮ ਪੂਰੇ ਮੁਕਾਬਲੇ ਦੌਰਾਨ ਹਾਵੀ ਰਹੀੇ ਭਾਰਤ ਵੱਲੋਂ ਦੀਪਿਕਾ ਸੀਨੀਅਰ ਨੇ ਦੋ ਗੋਲ ਕੀਤੇ ਜਦਕਿ ਉਪ ਕਪਤਾਨ ਰਜਤਾ ਦਾਦਾਸੋ ਪਿਸਲ, ਰਿਤਿਕਾ ਸਿੰਘ, ਸੁਨਾਲਿਤਾ ਟੋਪੋ, ਦੀਪਿਕਾ ਸੋਰੇਂਗ ਅਤੇ ਅਨੂ ਨੇ ਇੱਕ ਇੱਕ ਗੋਲ ਦਾਗਿਆ। ਦੱਖਣੀ ਅਫਰੀਕਾ ਵੱਲੋਂ ਇਕਲੌਤਾ ਗੋਲ ਮਿਕੇਲਾ ਲੇ ਰਾਕਸ ਨੇ ਕੀਤਾ। -ਪੀਟੀਆਈ