ਨਵੀਂ ਦਿੱਲੀ, 1 ਜਨਵਰੀ
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਕਿ ਟੋਕੀਓ ਓਲੰਪਿਕ ਤੋਂ ਪਹਿਲਾਂ ਅਰਜਨਟਾਈਨਾ ਖ਼ਿਲਾਫ਼ ਲੜੀ ਵਿਚ ਚੰਗਾ ਖੇਡਣ ਨਾਲ ਭਾਰਤੀ ਟੀਮ ਦੇ ਹੌਸਲੇ ਬੁਲੰਦ ਹੋਣਗੇ। ਭਾਰਤੀ ਟੀਮ ਕਰੋਨਾ ਕਾਰਨ ਲੰਬੇ ਅਰਸੇ ਤੋਂ ਕੋਈ ਮੈਚ ਨਹੀਂ ਖੇਡੀ ਸੀ ਤੇ ਟੀਮ ਅਗਲੇ ਹਫਤੇ ਤੋਂ ਅਰਜਨਟੀਨਾ ਨਾਲ ਲੜੀ ਸ਼ੁਰੂ ਕਰੇਗੀ। -ਪੀਟੀਆਈ