ਪਟਿਆਲਾ:
ਯੂਨੀਅਨ ਸਾਈਕਲਿੰਗ ਇੰਟਰਨੈਸ਼ਨਲ (ਯੂਸੀਆਈ) ਵਲੋਂ ਵਰਲਡ ਰੈਂਕਿੰਗ 2020 ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿਚ ਭਾਰਤੀ ਸਾਈਕਲਿਸਟਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਤੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਭਾਰਤੀ ਸਾਈਕਲਿੰਗ ਟੀਮ ਦੇ ਜੂਨੀਅਰ ਸਪਰਿੰਟ ਵਰਗ ਵਿੱਚ ਰੋਨਾਲਡੋ ਸਿੰਘ ਨੇ (800) ਅੰਕਾਂ ਨਾਲ ਪਹਿਲਾ ਅਤੇ ਰੋਜਿਤ ਸਿੰਘ ਨੇ (660) ਅੰਕਾਂ ਨਾਲ ਵਰਲਡ ਰੈਂਕਿੰਗ ’ਚ ਦੂਜਾ ਸਥਾਨ ਹਾਸਲ ਕੀਤਾ। ਔਰਤਾਂ ਦੇ ਜੂਨੀਅਰ ਵਰਗ ਵਿੱਚ ਤ੍ਰਿਸ਼ਾ ਪੌਲ ਨੇ (680) ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਕ ਕਿਲੋਮੀਟਰ ਜੂਨੀਅਰ ਪੁਰਸ਼ ਵਰਗ ਵਿੱਚ ਰੋਨਾਲਡੋ ਨੇ (740) ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ।
-ਨਿੱਜੀ ਪੱਤਰ ਪ੍ਰੇਰਕ